Welcome to WCB Alberta

WCB-Alberta ਵਿੱਚ ਸਵਾਗਤ ਹੈ

​ਕੰਮ ਕਰਨ ਵਾਲੇ ਸਥਾਨ 'ਤੇ ਲੱਗਣ ਵਾਲੀਆਂ ਚੋਟਾਂ, ਜ਼ਖਮੀ ਹੋਣ ਵਾਲਿਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀਆਂ ਹਨ। ਅਸੀਂ ਇਹਨਾਂ ਚੋਟਾਂ ਦੇ ਨਾਲ ਹੋ ਸਕਣ ਵਾਲੇ ਅਸਰ ਨੂੰ ਸਮਝਦੇ ਹਾਂ ਅਤੇ ਅਸੀਂ ਇੱਥੇ ਸਹਾਇਤਾ ਲਈ ਹਾਂ। ਅਸੀਂ ਉਹਨਾਂ ਲੋਕਾਂ ਦੀ ਜੋ ਨੌਕਰੀ 'ਤੇ ਜ਼ਖਮੀ ਹੋ ਚੁੱਕੇ ਹਨ, ਉਹਨਾਂ ਦੇ ਰੁਜ਼ਗਾਰਦਾਤਾਵਾਂ ਅਤੇ ਸਿਹਤ ਦੇਖਭਾਲ ਪ੍ਰਦਾਤਾਵਾਂ ਨਾਲ ਉਹਨਾਂ ਨੂੰ ਕੰਮ ਅਤੇ ਲਾਭਕਾਰੀ ਜ਼ਿੰਦਗੀ ਵਿੱਚ ਤੇਜ਼ੀ ਨਾਲ ਅਤੇ ਸੁਰੱਖਿਅਤ ਤੌਰ 'ਤੇ ਵਾਪਸ ਪਰਤਣ ਵਿੱਚ ਸਹਾਇਤਾ ਕਰਦੇ ਹਾਂ।

ਜਦਕਿ ਸਾਡੀ ਵੈੱਬਸਾਈਟ ਜ਼ਿਆਦਾਤਰ ਅੰਗਰੇਜ਼ੀ ਵਿੱਚ ਹੈ, ਅਸੀਂ ਤੁਹਾਡੇ ਵੱਲੋਂ ਸਮਝੀ ਜਾਣ ਵਾਲੀ ਭਾਸ਼ਾ ਵਿੱਚ ਹੀ ਤੁਹਾਡੇ ਨਾਲ ਸੰਚਾਰ ਕਰਨਾ ਚਾਹੁੰਦੇ ਹਾਂ। ਅਸੀਂ ਸਾਡੀ ਸਭ ਤੋਂ ਜ਼ਿਆਦਾ ਪਹੁੰਚ ਕੀਤੀ ਜਾਣ ਵਾਲੀ ਜਾਣਕਾਰੀ ਵਿੱਚੋਂ ਕੁਝ ਜਾਣਕਾਰੀ ਤੁਹਾਡੀ ਭਾਸ਼ਾ ਵਿੱਚ ਉਪਲਬਧ ਕਰਵਾਈ ਹੈ ਅਤੇ ਜੇਕਰ ਤੁਹਾਨੂੰ ਸਾਨੂੰ ਸਮਝਣ ਵਿੱਚ ਮੁਸ਼ਕਿਲ ਆ ਰਹੀ ਹੈ ਤਾਂ ਅਸੀਂ ਦੁਭਾਸ਼ੀਏ ਅਤੇ ਅਨੁਵਾਦ ਸੇਵਾਵਾਂ ਦੀ ਪੇਸ਼ਕਸ਼ ਕਰਦੇ ਹਾਂ। ਅਨੁਵਾਦ ਸੇਵਾਵਾਂ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਆਪਣੇ ਨਿਰਣਾਇਕ, ਕੇਸ ਮੈਨੇਜਰ ਜਾਂ ਸਾਡੇ ਦਾਅਵਾ ਸੰਪਰਕ ਕੇਂਦਰ ਨੂੰ ਕਾਲ ਕਰੋ।

ਇਹ ਤੁਹਾਡਾ ਅਧਿਕਾਰ ਹੈ ਕਿ ਤੁਸੀਂ ਕੰਮ ਦੇ ਸਥਾਨ ਤੇ ਲੱਗੀ ਸੱਟ ਬਾਰੇ ਰਿਪੋਰਟ ਕਰੋ।

ਜੇਕਰ ਤੁਹਾਨੂੰ ਕੰਮ 'ਤੇ ਸੱਟ ਲੱਗੀ ਹੈ, ਤਾਂ ਆਪਣੇ ਰੋਜ਼ਗਾਰਦਾਤਾ ਨੂੰ ਦੱਸੋ ਅਤੇ ਸਾਨੂੰ ਆਪਣੇ ਸੱਟ ਦੀ ਰਿਪੋਰਟ ਕਰੋ। ਜੇ ਤੁਹਾਨੂੰ ਲੱਗਦਾ ਹੈ ਕਿ ਰਿਪੋਰਟ ਨਾ ਕਰਨ ਲਈ ਤੁਹਾਡੇ ਉੱਤੇ ਦਬਾਅ ਪਾਇਆ ਗਿਆ ਹੈ, ਤੁਸੀਂ ਇਹ ਗੁਪਤ ਫਾਰਮ ਨੂੰ ਪੂਰਾ ਕਰ ਕੇ ਸਾਨੂੰ ਦੱਸ ਸਕਦੇ ਹੋਂ।

Resources

 • WCB-ਐਲਬਰਟਾ ਦੇ ਫੈਸਲੇ ਉੱਤੇ ਸਵਾਲ ਕਰਨਾ
  ਇਸ ਪ੍ਰਕਿਰਿਆ ਦੇ ਕੰਮ ਕਰਨ ਬਾਰੇ ਜਾਣੋ ਜੇਕਰ ਤੁਸੀਂ ਦਾਅਵੇ ਦੇ ਫ਼ੈਸਲੇ ਦੀ ਸਮੀਖਿਆ ਕਰਵਾਉਣਾ ਚਾਹੋ।
 • ਮੁਆਵਜਾ ਨਿਰਧਾਰਿਤ ਕਰਨਾ
  ਇਹ ਤੱਥ ਸ਼ੀਟ ਦਰਸ਼ਾਉਂਦੀ ਹੈ ਕਿ ਤੁਹਾਡਾ ਮੁਆਵਜ਼ਾ ਮੁੱਲ, ਤੁਹਾਡੇ ਮੁੱਲ 'ਤੇ ਅਸਰ ਪਾ ਸਕਣ ਵਾਲੇ ਕਾਰਕਾਂ ਨੂੰ ਸ਼ਾਮਲ ਕਰਦੇ ਹੋਏ ਕਿਵੇਂ ਸੈੱਟ ਕੀਤਾ ਜਾਂਦਾ ਹੈ।
 • ਨਿੱਜੀ ਦੇਖਭਾਲ ਭੱਤਾ (PCA)
  ਜੇਕਰ ਤੁਸੀਂ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੇ ਹੋ, ਤਾਂ ਤੁਸੀਂ ਘਰ ਵਿੱਚ ਰਹਿਣਾ ਜਾਰੀ ਰੱਖਣ ਵਿੱਚ ਸਹਾਇਤਾ ਲਈ ਵਾਧੂ ਸਹਿਯੋਗ ਦੇ ਹੱਕਦਾਰ ਹੋ ਸਕਦੇ ਹੋ। ਉਪਲਬਧ ਹੋ ਸਕਣ ਵਾਲੇ ਲਾਭਾਂ ਬਾਰੇ ਅਤੇ ਯੋਗਤਾ ਅਤੇ ਜ਼ਰੂਰਤਾਂ ਦਾ ਕਿਵੇਂ ਪਤਾ ਲਗਾਇਆ ਜਾਂਦਾ ਹੈ ਦੇ ਬਾਰੇ ਜਾਣੋ।
 • ਨੌਕਰੀ ਤੇ ਸਿਖਲਾਈ (TOJ)
  ਜੇਕਰ ਤੁਸੀਂ ਆਪਣੇ ਅਸਲ ਰੁਜ਼ਗਾਰਦਾਤਾ ਨਾਲ ਕੰਮ ਕਰਨ ਲਈ ਵਾਪਸ ਆਉਣ ਦੇ ਯੋਗ ਨਹੀਂ ਹੋ, ਤਾਂ ਸਾਡੇ ਕੋਲ ਇੱਕ ਪ੍ਰੋਗਰਾਮ ਹੈ ਜੋ ਇੱਕ ਨਵੇਂ ਰੁਜ਼ਗਾਰਦਾਤਾ ਨਾਲ ਨਵਾਂ ਕੰਮ ਲੱਭਣ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ।
 • ਵਿਵਸਾਇਕ ਬਹਾਲੀ
  ਕੁਝ ਮਾਮਲਿਆਂ ਵਿੱਚ, ਤੁਹਾਡੀ ਚੋਟ ਤੁਹਾਨੂੰ ਤੁਹਾਡੀ ਅਸਲ ਨੌਕਰੀ 'ਤੇ ਵਾਪਸ ਪਰਤਣਯੋਗ ਹੋਣ ਤੋਂ ਰੋਕ ਸਕਦੀ ਹੈ। ਜੇਕਰ ਇੰਝ ਹੁੰਦਾ ਹੈ, ਤਾਂ ਸਾਡੇ ਕੋਲ ਸੇਵਾਵਾਂ ਹਨ ਜੋ ਤੁਹਾਨੂੰ ਇੱਕ ਨਵੇਂ ਪੇਸ਼ੇ ਲਈ ਤੁਹਾਨੂੰ ਤਿਆਰ ਕਰਨ ਵਿੱਚ ਸਹਾਇਤਾ ਕਰਦੀਆਂ ਹਨ।
 • ਸਿੱਧਾ ਜਮ੍ਹਾਂ ਭੁਗਤਾਨ ਸੇਵਾ
  ਇਸ ਸੇਵਾ ਨਾਲ, ਤੁਹਾਡੇ ਭੁਗਤਾਨ ਸਿੱਧੇ ਤੁਹਾਡੇ ਬੈਂਕ ਖਾਤੇ ਵਿੱਚ ਜਮ੍ਹਾਂ ਕੀਤੇ ਜਾ ਸਕਦੇ ਹਨ।
 • ਸਿੱਧਾ ਜਮਾਂ ਅਰਜ਼ੀ ਫਾਰਮ
  ਜੇਕਰ ਤੁਸੀਂ ਡਾਇਰੈਕਟ ਡਿਪਾਜ਼ਿਟ ਸੇਵਾ ਲਈ ਸਾਈਨ ਅੱਪ ਕਰਨਾ ਚਾਹੋ, ਤਾਂ ਇਸ ਫਾਰਮ ਨੂੰ ਪੂਰਾ ਕਰੋ।